ਨਵੀਂ ਦਿੱਲੀ, 9 ਅਕਤੂਬਰ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਤੇ ਕੇਂਦਰੀ ਵਿਸਟਾ ਪ੍ਰਾਜੈਕਟ ਮਿੱਥੇ ਸਮੇਂ ਉਤੇ ਪੂਰੇ ਹੋ ਜਾਣਗੇ। ਇਹ ਸਾਰੀ ਉਸਾਰੀ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਫੈਲੀ ਹੋਈ ਹੈ। ਇਹ ਦੋਵੇਂ ਪ੍ਰਾਜੈਕਟ ਮੋਦੀ ਸਰਕਾਰ ਵੱਲੋਂ ਜ਼ੋਰ-ਸ਼ੋਰ ਨਾਲ ਆਰੰਭੇ ਗਏ ਸੈਂਟਰਲ ਵਿਸਟਾ ਮੁੜ ਉਸਾਰੀ ਯੋਜਨਾ ਦਾ ਹਿੱਸਾ ਹਨ। ਨਵੀਂ ਇਮਾਰਤ ਦੀ ਉਸਾਰੀ ਉਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਇਮਾਰਤ ‘ਸੁਰੱਖਿਅਤ’ ਨਹੀਂ ਹੈ ਕਿਉਂਕਿ ਜਦ ਇਹ ਬਣਾਈ ਗਈ ਸੀ ਤਾਂ ਇਹ ਸਿਸਮਿਕ ਜ਼ੋਨ ਦੋ ਵਿਚ ਸੀ, ਪਰ ਹੁਣ ਇਹ ਸਿਸਮਿਕ ਜ਼ੋਨ ਚਾਰ ਵਿਚ ਆਉਂਦੀ ਹੈ। ਇਕ ਸੰਮੇਲਨ ਵਿਚ ਪੁਰੀ ਨੇ ਕਿਹਾ ਕਿ ਪੁਰਾਣੀ ਇਮਾਰਤ ਜ਼ਿਆਦਾ ਸੰਸਦ ਮੈਂਬਰਾਂ ਲਈ ਕਾਫ਼ੀ ਨਹੀਂ ਹੈ ਤੇ ਇਹ ਕਦੇ ਵੀ ਸੰਸਦੀ ਇਮਾਰਤ ਵਜੋਂ ਨਹੀਂ ਉਸਾਰੀ ਗਈ ਸੀ। ਬਲਕਿ ਇਹ ਬਸਤੀਵਾਦੀ ਤਾਕਤਾਂ ਦਾ ਕੌਂਸਲ ਹਾਊਸ ਹੁੰਦਾ ਸੀ। -ਪੀਟੀਆਈ