ਨਵੀਂ ਦਿੱਲੀ, 3 ਨਵੰਬਰ
ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸੀਨੀਅਰ ਡਿਪਲੋਮੈਟ ਪਾਰਥਾ ਸਤਪਥੀ ਨੂੰ ਹੰਗਰੀ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸਤਪਥੀ, ਭਾਰਤੀ ਵਿਦੇਸ਼ ਸੇਵਾ ਦੇ 1990 ਬੈਚ ਦੇ ਅਧਿਕਾਰੀ ਹਨ ਤੇ ਮੌਜੂਦਾ ਸਮੇਂ ਵਿੱਚ ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਅਨੁਸਾਰ ਉਨ੍ਹਾਂ ਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ। ਇਸ ਦੌਰਾਨ ਸੰਜੈ ਭੱਟਾਚਾਰੀਆ ਨੂੰ ਸਵਿੱਟਜ਼ਰਲੈਂਡ ਵਿੱਚ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਵੇਲੇ ਵਿਦੇਸ਼ ਮੰਤਰਾਲੇ ’ਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਭੱਟਚਾਰੀਆ ਭਾਰਤੀ ਵਿਦੇਸ਼ ਸੇਵਾ ਦੇ 1987 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਦੇ ਜਲਦੀ ਹੀ ਨਵਾਂ ਅਹੁਦਾ ਸਾਂਭ ਲੈਣ ਦੀ ਉਮੀਦ ਹੈ। -ਪੀਟੀਆਈ