ਨਵੀਂ ਦਿੱਲੀ, 13 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਪਾਰਟੀ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਕੁਝ ਪਾਰਟੀ ਆਗੂ ਉਨ੍ਹਾਂ ਖ਼ਿਲਾਫ਼ ਚੋਣ ਲੜ ਰਹੇ ਮਲਿਕਾਰਜੁਨ ਖੜਗੇ ਦਾ ਖੁੱਲ੍ਹੇਆਮ ਸਮਰਥਨ ਕਰ ਰਹੇ ਹਨ। ਉਨ੍ਹਾਂ ਖੜਗੇ ਦੇ ਹੱਕ ਵਿਚ ਮੀਟਿੰਗਾਂ ਵੀ ਸੱਦੀਆਂ ਹਨ। ਥਰੂਰ ਨੇ ਕਿਹਾ ਕਿ ਇਸ ਨਾਲ ਮੁਕਾਬਲਾ ਬਰਾਬਰ ਦਾ ਨਹੀਂ ਰਹਿ ਜਾਂਦਾ। ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਕਿਹਾ ਕਿ ਕਈ ਪ੍ਰਦੇਸ਼ ਕਾਂਗਰਸ ਇਕਾਈਆਂ ਤੇ ਸੀਨੀਅਰ ਆਗੂਆਂ ਨੇ ਉਨ੍ਹਾਂ ਨਾਲ ਰਾਜਾਂ ਦੇ ਦੌਰੇ ਦੌਰਾਨ ਬੈਠਕ ਨਹੀਂ ਕੀਤੀ। ਪਰ ਉਹ ਖੜਗੇ ਦੇ ਸੱਦਣ ’ਤੇ ਉਨ੍ਹਾਂ ਨੂੰ ਸਮਰਥਨ ਦੇਣ ਗਏ ਹਨ। ਉੱਧਰ, ਥਰੂਰ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਤੇ ਸ਼ਸ਼ੀ ਵਿਚਾਲੇ ਕੋਈ ਵਖ਼ਰੇਵਾਂ ਨਹੀਂ ਹੈ। ਖੜਗੇ ਨੇ ਕਿਹਾ ਕਿ ਉਹ ਭਰਾ ਹਨ ਤੇ ਗੱਲ ਕਹਿਣ ਦਾ ਢੰਗ ਵੱਖ-ਵੱਖ ਹੋ ਸਕਦਾ ਹੈ। -ਪੀਟੀਆਈ/ਏਐੱਨਆਈ