ਨਵੀਂ ਦਿੱਲੀ, 18 ਨਵੰਬਰ
ਰਿਆਧ ਤੋਂ ਦਿੱਲੀ ਆ ਰਹੇ ਗੋਏਅਰ ਜਹਾਜ਼ ਨੂੰ ਐਮਰਜੈਂਸੀ ਹਾਲਤ ਵਿਚ ਕਰਾਚੀ ਵਿਚ ਉਤਰਨਾ ਪਿਆ ਕਿਉਂਕਿ ਜਹਾਜ਼ ਵਿਚ ਸਵਾਰ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਜੀ 8-6658 ਬਾਅਦ ਵਿਚ ਬੁੱਧਵਾਰ ਸਵੇਰੇ ਦਿੱਲੀ ਏਅਰਪੋਰਟ ’ਤੇ ਉਤਰਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਵਿਅਕਤੀ ਨੂੰ ਜਹਾਜ਼ ਵਿੱਚ ਹਰ ਸੰਭਵ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਕਰਾਚੀ ਵਿੱਚ ਉਤਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਹਾਜ਼ ਵਿਚ ਕੁੱਲ 179 ਯਾਤਰੀ ਸਵਾਰ ਸਨ।