ਰੁਦਰਪ੍ਰਯਾਗ, 22 ਸਤੰਬਰ
ਉਤਰਾਖੰਡ ਵਿੱਚ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ ਕੇਦਾਰਨਾਥ ਪੈਦਲ ਮਾਰਗ ’ਤੇ ਅੱਜ ਆਵਾਜਾਈ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਰਗ ਨੂੰ ਪੈਦਲ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੌਰੀਕੁੰਡ ਤੋਂ ਕੇਦਾਰਨਾਥ ਜਾਣ ਵਾਲੇ ਇਸ ਰਸਤੇ ’ਤੇ ਜਾਨਕੀ ਚੱਟੀ ਨੇੜੇ ਦਸ ਤੋਂ 15 ਮੀਟਰ ਦਾ ਹਿੱਸਾ ਸ਼ੁੱਕਰਵਾਰ ਦੇਰ ਰਾਤ ਢਿੱਗਾਂ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੌਰੀਕੁੰਡ ਅਤੇ ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਜਾਣ ਦੀ ਪ੍ਰਵਾਨਗੀ ਮਿਲਣ ਮਗਰੋਂ ਸ਼ਰਧਾਲੂ ਕੇਦਾਰਨਾਥ ਲਈ ਰਵਾਨਾ ਹੋ ਗਏ। ਰੁਦਰਪ੍ਰਯਾਗ ਪੁਲੀਸ ਮੁਤਾਬਕ ਫਿਲਹਾਲ ਪੈਦਲ ਯਾਤਰੀ ਹੀ ਇਸ ਮਾਰਗ ’ਤੇ ਆ-ਜਾ ਸਕਣਗੇ। ਰਸਤਾ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਇਹ ਘੋੜੇ ਤੇ ਖੱਚਰਾਂ ਲਈ ਖੋਲ੍ਹਿਆ ਜਾਵੇਗਾ। -ਪੀਟੀਆਈ