ਨਵੀਂ ਦਿੱਲੀ, 22 ਅਗਸਤ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਤੋਂ ਭਾਰਤ ਵਾਪਸ ਆ ਰਹੇ ਲੋਕਾਂ ਨੂੰ ਇਹਤਿਆਤ ਵਜੋਂ ਪੋਲੀਓ ਰੋਕੂ ਟੀਕੇ ਲਗਾਏ ਜਾਣਗੇ। ਸ੍ਰੀ ਮਾਂਡਵੀਆ ਨੇ ਟਵੀਟ ਕਰਦਿਆਂ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਅਫਗਾਨਿਸਤਾਨ ਤੋਂ ਵਾਪਸ ਆਏ ਲੋਕਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਪੋਲੀਓ ਰੋਕੂ ਟੀਕਾ ਲਗਾਉਂਦੇ ਹੋਏ ਦਿਖਾਇਆ ਗਿਆ ਹੈ। ਦੁਨੀਆਂ ਵਿੱਚ ਅਫਗਾਨਿਸਤਾਨ ਤੇ ਪਾਕਿਸਤਾਨ ਦੋ ਅਜਿਹੇ ਦੇਸ਼ ਹਨ, ਜਿਥੇ ਅਜੇ ਵੀ ਪੋਲੀਓ ਕੇਸ ਸਾਹਮਣੇ ਆ ਰਹੇ ਹਨ। -ਪੀਟੀਆਈ