ਪੰਜਾਬੀ ਟ੍ਰਬਿਿਊਨ ਵੈੱਬ ਡੈੱਸਕ
ਚੰਡੀਗੜ੍ਹ, 17 ਨਵੰਬਰ
ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਤਾਜ਼ਾ ਬਰਫ਼ਬਾਰੀ ਨਾਲ ਉੱਤਰੀ ਭਾਰਤ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਉਧਰ ਸੈਲਾਨੀਆਂ ਨੇ ਬਰਫਬਾਰੀ ਦਾ ਆਨੰਦ ਲੈਣ ਲਈ ਹਿਮਾਚਲ ਪ੍ਰਦੇਸ਼ ਵੱਲ ਰੁਖ਼ ਕਰ ਲਿਆ ਹੈ। ਲੋਕ ਧਰਮਸ਼ਾਲਾ ਖਾਸ ਤੌਰ ’ਤੇ ਮਨਾਲੀ ਜਾ ਰਹੇ ਹਨ। ਕਰੋਨਾ ਦੇ ਡਰ ਨੂੰ ਦਰਕਿਨਾਰ ਕਰਕੇ ਸੈਲਾਨੀ ਹਿਮਾਚਲ ਵਿੱਚ ਮੌਜ ਮਸਤੀ ਕਰ ਰਹੇ ਹਨ। ਮਨਾਲੀ ਦੀ ਸੋਲਾਂਗ ਵਾਦੀ ਅੱਜ ਕੱਲ੍ਹ ਸੈਲਾਨੀਆਂ ਨਾਲ ਭਰ ਗਈ ਹੈ। ਸੈਲਾਨੀਆਂ ਦੀ ਆਮਦ ਨਾਲ ਕਾਰੋਬਾਰ ਨੂੰ ਹੁਲਾਰਾ ਮਿਲਿਆ ਹੈ।