ਸ੍ਰੀਨਗਰ, 30 ਅਕਤੂਬਰ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਲੱਦਾਖ ਵਿੱਚ ਦਰਾਸ ਦੇ ਲੋਕਾਂ ਨੇ ਗੁਪਕਾਰ ਐਲਾਨਨਾਮੇ ਬਾਰੇ ਪੀਪਲਜ਼ ਅਲਾਇੰਸ (ਪੀਏਜੀਡੀ) ਦੇ ਏਜੰਡੇ ਦੀ ‘ਤਸਦੀਕ’ ਕੀਤੀ ਹੈ। ਊਮਰ ਦੀ ਅਗਵਾਈ ਵਾਲਾ ਇਕ ਵਫ਼ਦ ਜੰਮੂ ਤੇ ਕਸ਼ਮੀਰ ਬਾਰੇ ‘ਭਵਿੱਖੀ ਰਣਨੀਤੀ’ ਘੜਨ ਤੇ ਲੋਕਾਂ ਨਾਲ ਸਲਾਹ ਮਸ਼ਵਰੇ ਲਈ ਕਾਰਗਿਲ ਵਿੱਚ ਹੈ। ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਸਮੇਤ ਸੱਤ ਮੁੱਖ ਸਫ਼ਾ ਵਾਲੀਆਂ ਪਾਰਟੀਆਂ ਨੇ ਪੀਏਜੀਡੀ ਦਾ ਗਠਨ ਕੀਤਾ ਸੀ। ਸਾਬਕਾ ਮੁੱਖ ਮੰਤਰੀ ਊਮਰ ਅਬਦੁਲਾ ਨੇ ਇਕ ਟਵੀਟ ’ਚ ਕਿਹਾ, ‘ਦਰਾਸ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਊਨ੍ਹਾਂ ਇਕਸੁਰ ਹੋ ਕੇ ਪੀਏਜੀਡੀ ਏਜੰਡੇ ਦੀ ਤਸਦੀਕ ਕੀਤੀ ਹੈ। ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਵੀ ਟਵੀਟ ਕਰਕੇ ਪੀਏਜੀਡੀ ਦੀ ਇਸ ਫੇਰੀ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ। -ਪੀਟੀਆਈ