ਨਵੀਂ ਦਿੱਲੀ, 3 ਮਾਰਚ
ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਸਰਕਾਰੀ ਸੇਵਾਵਾਂ ਦੀ ਭਰਤੀ ਸਬੰਧੀ ਲੋਕਾਂ ’ਚ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਚੁਣੇ ਗਏ ਵਿਅਕਤੀ ਤੋਂ ਉਮੀਦ ਹੁੰਦੀ ਹੈ ਕਿ ਉਹ ਸਰਕਾਰ ਦੇ ਕੰਮਕਾਜ ਨਾਲ ਜੁੜੇ ਜਨਤਕ ਕੰਮਾਂ ਨੂੰ ਪੂਰਾ ਕਰੇਗਾ।
ਜਸਟਿਸ ਡੀ ਵਾਈ ਚੰਦਰਚੂੜ ਤੇ ਐੱਮ.ਆਰ. ਸ਼ਾਹ ਨੇ ਕਿਹਾ ਕਿ ਜਿੱਥੇ ਸਮੁੱਚੀ ਚੋਣ ਪ੍ਰਕਿਰਿਆ ਤਰੁੱਟੀਪੂਰਨ ਹੋਵੇ, ਉੱਥੇ ਹੀ ਪ੍ਰੀਖਿਆ ਰੱਦ ਹੋਣ ਨਾਲ ਨਿਸ਼ਚਿਤ ਤੌਰ ’ਤੇ ਉਨ੍ਹਾਂ ਕੁਝ ਵਿਅਕਤੀਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ, ਜੋ ਗੜਬੜੀ ’ਚ ਸ਼ਾਮਲ ਨਹੀਂ ਹੁੰਦੇ। ਬੈਂਚ ਨੇ ਕਿਹਾ, ‘ਪਰ ਇਹ ਉਸ ਪ੍ਰੀਖਿਆ ਨੂੰ ਰੱਦ ਕਰਨ ਦੇ ਹੁਕਮ ਨੂੰ ਹਟਾਉਣ ਲਈ ਕਾਫ਼ੀ ਨਹੀਂ ਹੈ, ਜਿੱਥੇ ਪੂੁਰੀ ਪ੍ਰਕਿਰਿਆ ’ਚ ਗੜਬੜੀ ਹੋਵੇ, ਜਿਸ ਨਾਲ ਚੋਣ ਪ੍ਰਕਿਰਿਆ ਲਈ ਹੋਈ ਪ੍ਰੀਖਿਆ ਦੀ ਵੈਧਤਾ ’ਤੇ ਗੰਭੀਰ ਪ੍ਰਭਾਵ ਪਵੇ।’
ਪੀਟੀਆਈ