ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਲੋਕਾਂ ਨੂੰ ਮਾਤਭੂਮੀ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਇਹ ‘ਪਵਿੱਤਰ ਸਬੰਧ’ ਸਭਿਆਚਾਰਾਂ, ਰਵਾਇਤਾਂ ਤੇ ਭਾਸ਼ਾਵਾਂ ਵਿਚ ਭਿੰਨਤਾ ਦੇ ਬਾਵਜੂਦ ਆਪਣੇ ਨਾਗਰਿਕਾਂ ਨੂੰ ਇਕਜੁੱਟ ਕਰਦਾ ਹੈ। ਬੈਨਰਜੀ ਨੇ ਟਵੀਟ ਕੀਤਾ, ‘ਅਸੀਂ ਭਾਰਤ ਦੇ ਲੋਕ। ਸਾਡੇ ਸਭਿਆਚਾਰ, ਰਵਾਇਤਾਂ, ਭਾਸ਼ਾਵਾਂ, ਪਹਿਰਾਵਾ ਤੇ ਰੀਤੀ-ਰਿਵਾਜ਼ ਅਲੱਗ-ਅਲੱਗ ਹਨ। ਫਿਰ ਵੀ ਅਸੀਂ ਇਕ ਹਾਂ। ਰਾਸ਼ਟਰ ਦੇ ਲਈ ਸਾਡਾ ਪਿਆਰ ਸਾਨੂੰ ਇਕ ਕਰਦਾ ਹੈ।’ -ਪੀਟੀਆਈ