ਅਮਰਾਵਤੀ, 7 ਮਾਰਚ
ਭਾਰਤੀ ਮੂਲ ਦੇ ਡਾ. ਬੰਦੀ ਗਿਰੀ ਕੁਮਾਰ ਖ਼ਤਰਨਾਕ ਜੰਗ ਵਿਚ ਫਸੇ ਹੋਏ ਹਨ ਪਰ ਉਹ ਆਪਣੇ ਪਾਲਤੂ ਤੇਂਦੂਏ ਅਤੇ ਚੀਤੇ- ਯਗਵਾਰ ਤੇ ਸਬੀਨਾ ਨੂੰ ਯੂਕਰੇਨ ਵਿਚ ਖ਼ਤਰੇ ’ਚ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ। ਉਹ ਆਪਣੀ ਸੁਰੱਖਿਆ ਬਾਰੇ ਬਿਲਕੁਲ ਚਿੰਤਾ ਨਹੀਂ ਕਰ ਰਹੇ ਹਨ। ਦਰਅਸਲ ਡਾ. ਕੁਮਾਰ ਕੋਲ ਇਕ ਪਾਲਤੂ ਤੇਂਦੂਆ ਤੇ ਇਕ ਕਾਲਾ ਚੀਤਾ ਹੈ। ਉਹ ਡੋਨਬਾਸ ਖੇਤਰ ਵਿਚ ਆਪਣੇ ਘਰ ਦੀ ਬੇਸਮੈਂਟ ਵਿਚ ਰਹਿ ਰਹੇ ਹਨ।ਡਾ. ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਤੇ ਬਚਾਅ ਦਾ ਸਵਾਲ ਨਹੀਂ ਹੈ ਪਰ ਉਨ੍ਹਾਂ ਦੇ ‘ਪਾਲਤੂ ਜਾਨਵਰ ਉਨ੍ਹਾਂ ਨੂੰ ਬਹੁਤ ਪਿਆਰੇ ਹਨ।’ ਉਨ੍ਹਾਂ ਕਿਹਾ ਕਿ ਜਦ ਤੱਕ ਕੋਈ ਹੋਰ ਬਦਲ ਨਹੀਂ ਮਿਲਦਾ ਉਹ ਉਨ੍ਹਾਂ ਨਾਲ ਟਿਕੇ ਰਹਿਣਗੇ। ਕੁਮਾਰ ਆਂਧਰਾ ਪ੍ਰਦੇਸ਼ ਦੇ ਵੈਸਟ ਗੋਦਾਵਰੀ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਯੂਕਰੇਨ ਵਿਚ ਹੱਡੀਆਂ ਦੇ ਡਾਕਟਰ ਹਨ। ਕੁਮਾਰ ਨੇ ਬਿਮਾਰ ਯਗਵਾਰ ਨੂੰ 2020 ਵਿਚ ਇਕ ਚਿੜਿਆਘਰ ਤੋਂ ਗੋਦ ਲਿਆ ਸੀ। ਸਬੀਨਾ ਉਨ੍ਹਾਂ ਕੋਲ ਕੁਝ ਮਹੀਨੇ ਪਹਿਲਾਂ ਆਈ ਸੀ। -ਪੀਟੀਆਈ