ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਪੈਗੰਬਰ ਮੁਹੰਮਦ ਦੀ ਸ਼ਖਸੀਅਤ ’ਤੇ ਲਗਾਤਾਰ ਹਮਲਿਆਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਮੁਸਲਮਾਨਾਂ ਦੀ ਆਸਥਾ ’ਤੇ ਕਥਿਤ ਹਮਲਿਆਂ ਨਾਲ ਸਬੰਧਤ ਮਾਮਲਿਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕੀਤੀ ਜਾਵੇ। ਜਮਾਇਤ ਉਲੇਮਾ-ਏ-ਹਿੰਦ ਵੱਲੋਂ ਇਸ ਦੇ ਪ੍ਰਧਾਨ ਮੌਲਾਨਾ ਸਯਦ ਮਹਿਮੂਦ ਅਸਦ ਮਦਾਨੀ ਰਾਹੀਂ ਦਾਇਰ ਇਸ ਪਟੀਸ਼ਨ ’ਚ ਕੇਂਦਰ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਨਫ਼ਰਤ ਭਰੇ ਭਾਸ਼ਣਾਂ ਅਤੇ ਖਾਸ ਤੌਰ ’ਤੇ ਪੈਗੰਬਰ ਮੁਹੰਮਦ ਬਾਰੇ ਦਿੱਤੇ ਗਏ ਬਿਆਨਾਂ ਦੇ ਸਬੰਧ ’ਚ ਵੱਖ ਵੱਖ ਰਾਜਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਦਿੱਤੀ ਜਾਵੇ। -ਪੀਟੀਆਈ