ਨਵੀਂ ਦਿੱਲੀ: ਦਿੱਲੀ ਹਾਈ ਕੋਰਟ ’ਚ ਦਾਇਰ ਇੱਕ ਜਨ ਹਿੱਤ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਟਵਿੱਟਰ ਨੇ ਸ਼ਿਕਾਇਤ ਨਬਿੇੜੂ ਸਥਾਨਕ ਅਧਿਕਾਰੀ ਨਿਯੁਕਤ ਕਰਨ ਸਬੰਧੀ ਕੇਂਦਰ ਦੇ ਆਈਟੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਹੈ। ਪਟੀਸ਼ਨ ’ਚ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਮੰਚ ਟਵਿੱਟਰ ਨੂੰ ਇਸ ਨਿਯਮ ਦਾ ਤੁਰੰਤ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਜਾਵੇ। ਐਡਵੋਕੇਟ ਅਮਿਤ ਅਚਾਰੀਆ ਵੱਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸੂਚਨਾ ਤਕਨੀਕ ਕਾਨੂੰਨ 25 ਫਰਵਰੀ ਨੂੰ ਅਮਲ ’ਚ ਆਇਆ ਅਤੇ ਕੇਂਦਰ ਨੇ ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਮੰਚਾਂ ਨੂੰ ਇਨ੍ਹਾਂ ਦਾ ਪਾਲਣ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਹ ਮਿਆਦ 25 ਮਈ ਨੂੰ ਖਤਮ ਹੋ ਗਈ ਪਰ ਟਵਿੱਟਰ ਨੇ ਇਸ ਮੰਚ ’ਤੇ ਟਵੀਟ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਦੇਖਣ ਲਈ ਅੱਜ ਤੱਕ ਸ਼ਿਕਾਇਤ ਨਬਿੇੜੂ ਸਥਾਨਕ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ। -ਪੀਟੀਆਈ