ਨਵੀਂ ਦਿੱਲੀ: ਕਿੰਨਰਾਂ ਨੂੰ ਬਰਾਬਰ ਕਾਨੂੰਨੀ ਸੁਰੱਖਿਆ ਦੇਣ ਸਬੰਧੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਅਜਿਹੀ ਕੋਈ ਵੀ ਮੱਦ ਨਹੀਂ ਹੈ ਜੋ ਕਿੰਨਰਾਂ ਦੀ ਜਿਨਸੀ ਛੇੜਛਾੜ ਦੇ ਅਪਰਾਧਾਂ ਤੋਂ ਰਾਖੀ ਕਰਦੀ ਹੋਵੇ। ਐਡਵੋਕੇਟ ਰੀਪਕ ਕਾਂਸਲ ਵੱਲੋਂ ਦਾਇਰ ਇਸ ਪਟੀਸ਼ਨ ’ਚ ਕਾਨੂੰਨ ਤੇ ਇਨਸਾਫ਼, ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲਿਆਂ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ਅਨੁਸਾਰ ਆਈਪੀਸੀ ਦੀ ਧਾਰਾ 1860 ਅਤੇ ਹੋਰਨਾਂ ਕਾਨੂੰਨਾਂ ’ਚ ਕੀਤੀਆਂ ਗਈਆਂ ਸੋਧਾਂ ’ਚ ਕਿੰਨਰਾਂ ਨੂੰ ਜਿਨਸੀ ਛੇੜਛਾੜ ਦੇ ਅਪਰਾਧਾਂ ਤੋਂ ਬਚਾਉਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ। -ਪੀਟੀਆਈ