ਮਥੁਰਾ, 3 ਅਪਰੈਲ
ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਪਾਪੁਲਰ ਫ਼ਰੰਟ ਆਫ਼ ਇੰਡੀਆ ਦੇ ਅੱਠ ਮੈਂਬਰਾਂ ਖ਼ਿਲਾਫ਼ ਇੱਥੋਂ ਦੀ ਇਕ ਅਦਾਲਤ ਵਿੱਚ ਦੇਸ਼ਧ੍ਰੋਹ, ਅਪਰਾਧਿਕ ਸਾਜਿਸ਼, ਅਤਿਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਵਾਉਣ ਤੇ ਹੋਰ ਦੋਸ਼ਾਂ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ। ਇਨ੍ਹਾਂ ਦੋਸ਼ੀਆਂ ਵਿੱਚ ਪੀਐੱਫਆਈ ਦੇ ਵਿਦਿਆਰਥੀ ਵਿੰਗ ਦਾ ਆਗੂ ਕੇ.ਏ. ਰਾਊਫ਼ ਸ਼ਰੀਫ਼ ਤੇ ਕੇਰਲ ਦਾ ਪੱਤਰਕਾਰ ਸਿੱਦਕੀ ਕੱਪਨ ਵੀ ਸ਼ਾਮਲ ਹਨ।