ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੇ ਯੂਨੀਵਰਸਿਟੀ ਖੋਲ੍ਹਣ ਦੇ ਅੱਠਵੇਂ ਤੇ ਨੌਵੇਂ ਗੇੜ ਤਹਿਤ ਅੱਜ ਪੀਐੱਚਡੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਕੈਂਪਸ ’ਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਰੋਜ਼ਾਨਾ ਯੂਨੀਵਰਿਸਟੀ ਆਉਣ ਵਾਲੇ ਖੋਜਾਰਥੀਆਂ ਜਿਨ੍ਹਾਂ 30 ਜੂਨ ਤੋਂ ਪਹਿਲਾਂ ਜਾਂ 30 ਜੂਨ ਤੱਕ ਆਪਣੇ ਥੀਸਿਸ ਜਮ੍ਹਾਂ ਕਰਵਾਉਣੇ ਹਨ, ਭਲਕੇ 15 ਜਨਵਰੀ ਤੋਂ ਕੈਂਪਸ ਆ ਸਕਦੇ ਹਨ। ਪੀਐੱਚਡੀ ਦੇ ਜਿਹੜੇ ਵਿਦਿਆਰਥੀ ਹੋਸਟਲਾਂ ’ਚ ਰਹਿੰਦੇ ਹਨ, ਨੂੰ 22 ਫਰਵਰੀ ਤੋਂ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯੂਨੀਵਰਸਿਟੀ ਨੇ ਨਾਲ ਹੀ ਲਾਇਬਰੇਰੀ ਤੇ ਕੰਟੀਨ ਤੁਰੰਤ ਪ੍ਰਭਾਵ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦਾ ‘ਬੀ’ ਤੇ ‘ਸੀ’ ਗੇਟ ਖੋਲ੍ਹਣ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤਾਂ ਜੋ ਕੇਂਦਰੀ ਸਕੂਲ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਆ-ਜਾ ਸਕਣ। -ਪੀਟੀਆਈ