ਮੁੰਬਈ, 25 ਨਵੰਬਰ
ਬੰਬੇ ਹਾਈ ਕੋਰਟ ਨੇ ਅੱਜ ਮੱਧ ਮੁੰਬਈ ਦੇ ਸ਼ਕਤੀ ਮਿੱਲ ਕੰਪਲੈਕਸ ਵਿੱਚ 22 ਸਾਲਾ ਫੋਟੋ ਪੱਤਰਕਾਰ ਨਾਲ 2013 ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਅਦਾਲਤ ਨੇ ਕਿਹਾ ਕਿ ਦੋਸ਼ੀ ਕੀਤੇ ਗਏ ਅਪਰਾਧ ’ਤੇ ਪਛਤਾਵਾ ਕਰਨ ਲਈ ਉਮਰ ਕੈਦ ਕੱਟਣ ਦੇ ਹੱਕਦਾਰ ਹਨ। ਜਸਟਿਸ ਸਾਧਨਾ ਜਾਧਵ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੇ ਡਿਵੀਜ਼ਨ ਬੈਂਚ ਨੇ ਵਿਜੈ ਜਾਧਵ, ਮੁਹੰਮਦ ਕਾਸਿਮ ਸ਼ੇਖ ਅਤੇ ਮੁਹੰਮਦ ਅੰਸਾਰੀ ਨੂੰ ਸੁਣਾਈ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ।