ਤਿਰੂਵਨੰਤਪੁਰਮ, 14 ਅਗਸਤ
ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਮਲਾਪੁਰਮ ਦੇ ਜ਼ਿਲ੍ਹਾ ਕੁਲੈਕਟਰ ਦੇ ਸਿੱਧਾ ਸੰਪਰਕ ਵਿੱਚ ਆਏ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਤਿੰਨ ਹੋਰ ਮੰਤਰੀਆਂ ਨੇ ਅੱਜ ਇਹਤਿਆਤ ਵਜੋਂ ਖੁ਼ਦ ਨੂੰ ਇਕਾਂਤਵਾਸ ਕਰ ਲਿਆ। ਇਸੇ ਦੌਰਾਨ ਦੇਰ ਸ਼ਾਮ ਮੁੱਖ ਮੰਤਰੀ ਦੀ ਕਰੋਨਾਵਾਇਰਸ ਟੈਸਟ ਰਿਪੋਰਟ ਨੈਗੇਟਿਵ ਆਈ ਹੈ।