ਮੁੰਬਈ, 2 ਮਾਰਚ
ਮੱਧ ਰੇਲਵੇ ਨੇ ਕੋਵਿਡ-19 ਮਹਾਮਾਰੀ ਦਾ ਹਵਾਲਾ ਦਿੰਦਿਆਂ ਗਰਮੀਆਂ ਦੇ ਮੌਸਮ ਦੌਰਾਨ ਪਲੇਟਫਾਰਮਾਂ ’ਤੇ ਭੀੜ-ਭੜੱਕੇ ਨੂੰ ਘਟਾਉਣ ਲਈ ਮੁੰਬਈ ਦੇ ਕਈ ਸਟੇਸ਼ਨਾਂ ’ਤੇ ਪਲੇਟਫਾਰਮ ਦੀ ਟਿਕਟ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ। ਹੁਣ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ ਅਤੇ ਲੋਕਮਨਿਆ ਤਿਲਕ ਟਰਮੀਨਸ ਅਤੇ ਨੇੜਲੇ ਥਾਣੇ, ਕਲਿਆਣ, ਪਨਵੇਲ ਅਤੇ ਭਿਵੰਡੀ ਸਟੇਸ਼ਨਾਂ ’ਤੇ ਕੀਮਤ ਵਧਾਈ ਗਈ ਹੈ। ਨਵੀਆਂ ਦਰਾਂ 24 ਫਰਵਰੀ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ ਤੇ ਇਹ 15 ਜੂਨ ਤੱਕ ਲਾਗੂ ਰਹਿਣਗੀਆਂ।