ਨਵੀਂ ਦਿੱਲੀ, 3 ਦਸੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਸਾਰੇ ਲੋਕਾਂ ਨੂੰ ਕਰੋਨਾਵਾਇਰਸ ਦੇ ਟੀਕੇ ਦੀ ਜ਼ਰੂਰਤ ਨਾ ਪੈਣ ਸਬੰਧੀ ਕੇਂਦਰ ਦੇ ਬਿਆਨ ਨੂੰ ਲੈ ਕੇ ਅੱਜ ਉਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਰੁਖ਼ ਹੈ।
ਉਨ੍ਹਾਂ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਰਿਆਂ ਲਈ ਟੀਕਾ ਮੁਹੱਈਆ ਹੋਵੇਗਾ। ਬਿਹਾਰ ਚੋਣਾਂ ’ਚ ਭਾਜਪਾ ਕਹਿੰਦੀ ਹੈ ਕਿ ਸੂਬੇ ’ਚ ਸਾਰਿਆਂ ਲਈ ਕਰੋਨਾ ਦਾ ਟੀਕਾ ਮੁਫ਼ਤ ਮੁਹੱਈਆ ਹੋਵੇਗਾ। ਹੁਣ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਨੇ ਅਜਿਹਾ ਨਹੀਂ ਕਿਹਾ ਕਿ ਸਾਰਿਆਂ ਨੂੰ ਟੀਕਾ ਮਿਲੇਗਾ। ਇਸ ਬਾਰੇ ਆਖਿਰ ਪ੍ਰਧਾਨ ਮੰਤਰੀ ਦਾ ਰੁਖ਼ ਕੀ ਹੈ।’ ਜਿ਼ਕਰਯੋਗ ਹੈ ਕਿ ਰਾਹੁਲ ਗਾਂਧੀ ਕਰੋਨਾ ਦੇ ਟੀਕੇ ਲਗਾਉਣ ਬਾਰੇ ਸਰਕਾਰ ਦੀ ਰਣਨੀਤੀ ਨੂੰ ਲੈ ਕੇ ਘੇਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਵੈਕਸੀਨ ਸਾਰੇ ਭਾਰਤੀਆਂ ਨੂੰ ਲੱਗਣੀ ਚਾਹੀਦੀ ਹੈ।
-ਪੀਟੀਆਈ