ਬੈਰਕਪੋਰਾ (ਪੱਛਮੀ ਬੰਗਾਲ), 18 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ’ਚ ਵਿਖਾਈ ਕਥਿਤ ਬਦਇੰਤਜ਼ਾਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਰੋਨਾ ਦੀ ਲਾਗ ਦੇ ਵਧਦੇ ਕੇਸਾਂ ਨੂੰ ਰੋਕਣ ਲਈ ਕੋਈ ਯੋਜਨਾਬੰਦੀ ਬਣਾਉਣ ਵਿੱਚ ਕਥਿਤ ਨਾਕਾਮ ਰਹੇ ਹਨ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ-ਛੇ ਮਹੀਨਿਆਂ ਦੌਰਾਨ (ਜਦੋਂ ਕਰੋਨਾਵਾਇਰਸ ਦੀ ਰਫ਼ਤਾਰ ਕੁਝ ਮੱਠੀ ਪਈ ਸੀ) ਮੈਡੀਕਲ ਆਕਸੀਜਨ ਤੇ ਵੈਕਸੀਨ ਦੇ ਸੰਭਾਵੀ ਸੰਕਟ ਨੂੰ ਮੁਖਾਤਬਿ ਹੋਣ ਲਈ ਕੁਝ ਨਹੀਂ ਕੀਤਾ। ਬੈਨਰਜੀ ਨੇ ਦੋਸ਼ ਲਾਇਆ ਕਿ ਜਦੋਂ ਆਪਣੇ ਹੀ ਮੁਲਕ ਵਿੱਚ ਕਰੋਨਾ ਵੈਕਸੀਨ ਦਾ ’ਕਾਲ ਪਿਆ ਹੋਇਆ ਹੈ, ਪ੍ਰਧਾਨ ਮੰਤਰੀ ਮੋਦੀ ਕੌਮਾਂਤਰੀ ਪੱਧਰ ’ਤੇ ਆਪਣੀ ਦਿੱਖ ਨੂੰ ਹੁਲਾਰਾ ਦੇਣ ਲਈ ਹੋਰਨਾਂ ਮੁਲਕਾਂ ਨੂੰ ਵੈਕਸੀਨ ਦੀ ਬਰਾਮਦ ਕਰਦੇ ਰਹੇ। -ਪੀਟੀਆਈ