ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 1 ਮਈ
ਪ੍ਰਧਾਨ ਮੰਤਰੀ ਦਫ਼ਤਰ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਆਈਟੀਬੀਪੀ ਵੱਲੋਂ ਕੌਮੀ ਰਾਜਧਾਨੀ ਦੇ ਛਤਰਪੁਰ ਇਲਾਕੇ ਵਿੱਚ ਚਲਾਏ ਜਾ ਰਹੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿੱਚ150 ਵੈਂਟੀਲੇਟਰ ਲਾਉੇਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਦੇ ਸਲਾਹਕਾਰ ਭਾਸਕਰ ਖੁਲਬੇ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੁਆਇੰਟ ਸਕੱਤਰ ਮਨਦੀਪ ਭੰਡਾਰੀ ਨੂੰ ਪੱਤਰ ਲਿਖ ਕੇ ਐੱਸਪੀਸੀਸੀਸੀ ਵਿੱਚ ਦਾਖਲ ਗੰਭੀਰ ਕਰੋਨਾ ਮਰੀਜ਼ਾਂ ਲਈ 150 ਵੈਂਟੀਲੇਟਰ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ। ਕਾਬਿਲਗੌਰ ਹੈ ਕਿ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐੱਸ ਐੱਸ ਦੇਸਵਾਲ ਨੇ ਐੱਸਪੀਸੀਸੀਸੀ ਵਿੱਚ ਦਾਖਲ ਗੰਭੀਰ ਮਰੀਜ਼ਾਂ ਦੀ ਲੋੜ ਨੂੰ ਦੇਖਦਿਆਂ 150 ਵੈਂਟੀਲੇਟਰ ਲਾਉਣ ਦੀ ਮੰਗ ਕੀਤੀ ਸੀ।