ਮੁੰਬਈ, 5 ਜਨਵਰੀ
ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਕੇਸ ਵਿੱਚ ਭਗੌੜੇ ਹੀਰੇ ਵਪਾਰੀ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਨੂੰ ‘ਸਰਕਾਰੀ’ ਜਾਂ ਇਸਤਗਾਸਾ ਗਵਾਹ ਬਣਨ ਦੀ ਆਗਿਆ ਦੇ ਦਿੱਤੀ ਹੈ। ਹਵਾਲਾ ਰਾਸ਼ੀ ਰੋਕੂ ਐਕਟ ਤਹਿਤ ਵਿਸ਼ੇਸ਼ ਜੱਜ ਵੀਸੀ ਬਰਦੇ ਵੱਲੋਂ ਉਸ ਦੀ ਸਰਕਾਰੀ ਗਵਾਹ ਬਣਨ ਸਬੰਧੀ ਅਪੀਲ ਸੋਮਵਾਰ ਨੂੰ ਮਨਜ਼ੂਰ ਕੀਤੀ ਗਈ। ਇਹ ਹੁਕਮ ਮੰਗਲਵਾਰ ਉਪਲੱਬਧ ਕਰਵਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਮੁਲਜ਼ਮ (ਪੂਰਵੀ ਮੋਦੀ) ਦੀ ਮੁਆਫ਼ ਦੀ ਸਥਿਤੀ ਇਹ ਹੈ ਕਿ ਉਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਬੈਲਜੀਅਨ ਨਾਗਰਿਕ ਪੂਰਵੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਮੁਲਜ਼ਮ ਹੈ। ਮੁਆਫ਼ੀ ਲਈ ਆਪਣੀ ਅਰਜ਼ੀ ’ਚ ਪੂਰਵੀ ਮੋਦੀ ਨੇ ਕਿਹਾ ਕਿ ਉਹ ਇੱਕ ਮੁੱਖ ਮੁਲਜ਼ਮ ਨਹੀਂ ਸੀ ਅਤੇ ਜਾਂਚ ਏਜੰਸੀ ਦੁਆਰਾ ਸਿਰਫ ਇੱਕ ਸੀਮਤ ਭੂਮਿਕਾ ਲਈ ਜ਼ਿੰਮਵਾਰ ਠਹਿਰਾਇਆ ਗਿਆ ਹੈ। ਇਸ ਲਈ ਉਹ ਸਾਰੀ ਸੂਚਨਾ ਤੇ ਦਸਤਾਵੇਜ਼ ਮੁਹੱਈਆ ਕਰਵਾ ਕੇ ਈਡੀ ਨਾਲ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। -ਏਜੰਸੀ