ਲਖਨਊ, 22 ਫਰਵਰੀ
ਇੱਥੋਂ ਦੀ ਸਪੈਸ਼ਲ ਅਦਾਲਤ ਨੇ ਪੋਕਸੋ ਕਾਨੂੰਨ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਸਾਬਕਾ ਮੰਤਰੀਆਂ ਨਸੀਮੂਦੀਨ ਸਿਦਿੱਕੀ, ਰਾਮ ਅਚਲ ਰਾਜਭਰ ਅਤੇ ਤਿੰਨ ਹੋਰਾਂ ਖ਼ਿਲਾਫ਼ ਅੱਜ ਦੋਸ਼ ਤੈਅ ਕੀਤੇ ਹਨ। ਉਤਰ ਪ੍ਰਦੇਸ਼ ਦੀ ਮੌਜੂਦਾ ਮੰਤਰੀ ਸਵਾਤੀ ਸਿੰਘ ਦੀ ਸੱਸ ਅਤੇ ਧੀ ਨੂੰ ਕਥਿਤ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਸਬੰਧੀ ਇਹ ਕੇਸ ਹਜ਼ਰਤਗੰਜ ਥਾਣੇ ਵਿੱਚ ਜੁਲਾਈ 2016 ਦੌਰਾਨ ਦਰਜ ਕੀਤਾ ਗਿਆ ਸੀ। ਸਵਾਤੀ ਸਿੰਘ ਦੇ ਪਤੀ ਦਇਆ ਸ਼ੰਕਰ ਸਿੰਘ ਸੂਬੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਹਨ। ਸਪੈਸ਼ਲ ਜੱਜ ਪੀਕੇ ਰਾਏ ਨੇ ਸਾਬਕਾ ਮੰਤਰੀਆਂ ਤੋਂ ਇਲਾਵਾ ਤਿੰਨ ਹੋਰਾਂ ਮੇਵਾਲਾਲ ਗੌਤਮ, ਨੌਸ਼ਾਦ ਅਲੀ ਅਤੇ ਅਥਰ ਰਾਓ ਸਿੰਘ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ। -ਪੀਟੀਆਈ