ਮੁੰਬਈ, 19 ਦਸੰਬਰ
ਮੁੰਬਈ ਦੀ ਇੱਕ ਅਦਾਲਤ ਨੇ ਅੱਜ ਪੁਲੀਸ ਨੂੰ ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਵਿਰੁੱਧ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਕੀਤੀ ਮਾਣਹਾਨੀ ਸ਼ਿਕਾਇਤ ਦੀ ਜਾਂਚ ਦਾ ਹੁਕਮ ਦਿੰਦਿਆਂ 16 ਜਨਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜਾਵੇਦ ਅਖ਼ਤਰ ਨੇ ਕੰਗਨਾ ਵੱਲੋਂ ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਬਾਰੇ ਅਪਮਾਨਜਨਕ ਅਤੇ ਨਿਰਮੂਲ ਦੋਸ਼ ਲਗਾਉਣ ’ਤੇ ਪਿਛਲੇ ਮਹੀਨੇ ਅੰਧੇਰੀ ਮੈਟਰੋਪੌਲਿਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੇ ਵਕੀਲ ਨਿਰੰਜਨ ਮੁੰਦਾਰਗੀ ਨੇ ਦੱਸਿਆ ਕਿ ਮੈਜਿਸਟਰੇਟ ਅਦਾਲਤ ਨੇ ਅੱਜ ਜੂਹੂ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ 16 ਜਨਵਰੀ ਤਕ ਦਾਖ਼ਲ ਕਰਨ ਲਈ ਆਖਿਆ ਹੈ। ਸੁਣਵਾਈ ਸਮੇਂ ਗੀਤਕਾਰ ਜਾਵੇਦ ਅਖ਼ਤਰ ਵੀ ਅਦਾਲਤ ’ਚ ਮੌਜੂਦ ਸਨ। -ਪੀਟੀਆਈ