ਮੁੰਬਈ, 27 ਫਰਵਰੀ
ਮੱਧ ਅਤੇ ਦੱਖਣੀ ਮੁੰਬਈ ਦੇ ਕੁਝ ਇਲਾਕਿਆਂ ‘ਚ ਅੱਜ ਸਵੇਰੇ ਬਿਜਲੀ ਗੁੱਲ ਹੋ ਗਈ, ਜਿਸ ਕਾਰਨ ਇਕ ਲਾਈਨ ‘ਤੇ ਲੋਕਲ ਟਰੇਨ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਦੱਸਿਆ ਕਿ ਅੰਧੇਰੀ ਅਤੇ ਚਰਚਗੇਟ ਰੇਲਵੇ ਸਟੇਸ਼ਨਾਂ ਵਿਚਕਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਲ ਟਰੇਨ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੀ ਵਿੱਤੀ ਰਾਜਧਾਨੀ ਦੀ ਜੀਵਨ ਰੇਖਾ ਮੰਨੀ ਜਾਂਦੀ ਲੋਕਲ ਰੇਲ ਗੱਡੀਆਂ ਕੁਝ ਸਮੇਂ ਲਈ ਵਿਘਨ ਪੈਣ ਤੋਂ ਬਾਅਦ ਮੱਧ ਰੇਲਵੇ ਮਾਰਗ ‘ਤੇ ਚੱਲਦੀਆਂ ਰਹੀਆਂ ਪਰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਮੱਧ ਮੁੰਬਈ ਦੇ ਸਾਯਨ, ਦਾਦਰ ਅਤੇ ਮਾਟੁੰਗਾ ਖੇਤਰਾਂ ਵਿੱਚ ਲੋਕਾਂ ਨੇ ਬਿਜਲੀ ਬੰਦ ਹੋਣ ਦੀ ਸੂਚਨਾ ਦਿੱਤੀ ਸੀ।