ਜੰਮੂ, 30 ਅਗਸਤ
ਮਾਤਾ ਵੈਸ਼ਨੋ ਦੇਵੀ ਮੰਦਰ ਦਾ ਪ੍ਰਸਾਦ ਹੁਣ ਸ਼ਰਧਾਲੂਆਂ ਦੀ ਮੰਗ ’ਤੇ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਤ੍ਰਿਕੂਟ ਪਹਾੜ ‘ਤੇ ਸਥਿਤ ਮੰਦਰ 16 ਅਗਸਤ ਨੂੰ ਖੋਲ੍ਹਿਆ ਗਿਆ ਸੀ। ਮੰਦਰ ਕਰੋਨਾ ਕਾਰਨ 5 ਮਹੀਨੇ ਬੰਦ ਰਿਹਾ। ਮੰਦਰ ਦਾ ਪ੍ਰਬੰਧ ਚਲਾਉਣ ਵਾਲੇ ਬੋਰਡ ਨੇ ਡਾਕ ਵਿਭਾਗ ਨਾਲ ਦੇਸ਼ ਭਰ ਦੇ ਲੋਕਾਂ ਨੂੰ ਪ੍ਰਸ਼ਾਦ ਭੇਜਣ ਲਈ ਸਮਝੌਤਾ ਕੀਤਾ ਹੈ। ਮਾਤਾ ਵੈਸ਼ਨੋ ਦੇਵੀ ਧਾਮ ਬੋਰਡ (ਐੱਸਐੱਮਵੀਡੀਐੱਸਬੀ) ਨੇ ਡਾਕ ਵਿਭਾਗ ਨਾਲ ਹੋਏ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ।