ਨਵੀਂ ਦਿੱਲੀ, 2 ਮਾਰਚ
ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਸਲਾਹਕਾਰ ਬਣਨ ’ਤੇ ਭਾਜਪਾ ਨੇ ਅੱਜ ਵਿਅੰਗ ਕੀਤਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਉਹ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਨੂੰ ਛੱਡ ਗਏ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਪ੍ਰਸ਼ਾਂਤ ਨੇ ਦੀਦੀ (ਮਮਤਾ) ਦਾ ਸਾਥ ਛੱਡ ਦਿੱਤਾ ਹੈ, ਜਦ ਕਿ ਚੋਣਾਂ ਦਾ ਨਤੀਜਾ ਹਾਲੇ ਆਇਆ ਨਹੀਂ। ਦੀਦੀ ਦੇ ਸਭ ਤੋਂ ਵੱਡੇ ਸਲਾਹਕਾਰ ਵੱਲੋਂ ਉਨ੍ਹਾਂ ਨੂੰ ਛੱਡਣਾ ਕਾਫ਼ੀ ਕੁੱਝ ਕਹਿੰਦਾ ਹੈ।’’