ਕੋਹਿਮਾ: ਰਾਸ਼ਟਰਪਤੀ ਦਰੋਪਦੀ ਮੁਰਮੂ 2 ਤੇ 3 ਨਵੰਬਰ ਨੂੰ ਨਾਗਾਲੈਂਡ ਦੇ ਦੌਰੇ ’ਤੇ ਜਾਣਗੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਮੁਰਮੂ ਦਾ ਇਸ ਉੱਤਰ-ਪੂਰਬੀ ਖੇਤਰ ਦਾ ਦੂਜਾ ਦੌਰਾ ਹੈ। ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ 2 ਨਵੰਬਰ ਨੂੰ ਕੋਹਿਮਾ ’ਚ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਤੋਂ ਇਲਾਵਾ ਹੋਰ ਕਈ ਸਮਾਗਮਾਂ ’ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਤ੍ਰਿਪੁਰਾ ਤੇ ਅਸਾਮ ਦਾ ਦੌਰਾ ਕੀਤਾ ਸੀ। -ਏਆਈਐੱਨਐੱਸ