ਨਵੀਂ ਦਿੱਲੀ, 3 ਦਸੰਬਰ
ਚਾਰ ਵਿਧਾਨ ਸਭਾ ਦੇ ਹੁਣ ਤਕ ਦੇ ਆਏ ਰੁਝਾਨ ਅਤੇ ਨਤੀਜਿਆਂ ਤੋਂ ਪ੍ਰਧਾਨ ਮੰਤਰੀ ਬਾਗੋਬਾਗ ਹਨ। ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਦੇ ਨਤੀਜੇ ਦਰਸਾਉਂਦੇ ਹਨ ਕਿ ਲੋਕ ਭਾਜਪਾ ਦੇ ਚੰਗੇ ਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਨਾਲ ਖੜ੍ਹੇ ਹਨ। ਤਿਲੰਗਾਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਤਿਲੰਗਾਨਾ ਦੇ ਲੋਕਾਂ ਨਾਲ ਸਾਡਾ ਰਿਸ਼ਤਾ ਅਟੁੱਟ ਹੈ ਅਤੇ ਤਿਲੰਗਾਨਾ ਦੇ ਲੋਕਾਂ ਦੇ ਵਿਕਾਸ ਲਈ ਅਸੀਂ ਹਮੇਸ਼ਾ ਖੜ੍ਹੇ ਰਹਾਂਗੇ।’’