ਨਵੀਂ ਦਿੱਲੀ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 11 ਰਾਜਾਂ ਦੀਆਂ ਧਾਰਮਿਕ ਤੇ ਸੈਰ-ਸਪਾਟਾ ਥਾਵਾਂ ਨੂੰ ਜੋੜਨ ਵਾਲੀਆਂ ਨੌਂ ‘ਵੰਦੇ ਭਾਰਤ’ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਰਾਜਾਂ ਵਿੱਚ ਰਾਜਸਥਾਨ, ਤਾਮਿਲ ਨਾਡੂ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲਾ, ਉੜੀਸਾ, ਝਾਰਖੰਡ ਤੇ ਗੁਜਰਾਤ ਸ਼ਾਮਲ ਹਨ। ਪ੍ਰਧਾਲ ਮੰਤਰੀ ਨੇ ਵਰਚੁਅਲੀ ਇਨ੍ਹਾਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਨਵੀਂ ਵੰਦੇ ਭਾਰਤ ਰੇਲਗੱਡੀਆਂ ਉਦੈਪੁਰ-ਜੈਪੁਰ, ਤਿਰੂਨੇਲਵੇਲੀ-ਮਦੁਰਾਈ-ਚੇਨਈ, ਹੈਦਰਾਬਾਦ-ਬੰਗਲੁਰੂ, ਵਿਜੈਵਾੜਾ-ਚੇਨਈ, ਪਟਨਾ-ਹਾਵੜਾ, ਕਾਸਰਗੋਡ-ਤਿਰੂਵਨੰਤਪੁਰਮ, ਰਾਊਰਕੇਲਾ-ਭੁਬਨੇਸ਼ਵਰ-ਪੁਰੀ, ਰਾਂਚੀ-ਹਾਵੜਾ ਅਤੇ ਜਾਮਨਗਰ-ਅਹਿਮਦਾਬਾਦ ਵਿਚਕਾਰ ਚੱਲਣਗੀਆਂ। -ਪੀਟੀਆਈ