ਨਵੀਂ ਦਿੱਲੀ, 3 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਤਸਵਾਨਾ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਡਿਊਮਾ ਬੋਕੋ ਨੂੰ ਅੱਜ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਬੋਕੋ ਦੇ ਨਾਲ ਨੇੜਤਾ ਤੋਂ ਕੰਮ ਕਰਨ ਦੇ ਇੱਛੁਕ ਹਨ। ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਬੋਤਸਵਾਨਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਨੂੰ ਚੁਣੇ ਜਾਣ ਦੀਆਂ ਵਧਾਈਆਂ। ਤੁਹਾਡੇ ਸਫ਼ਲ ਕਾਰਜਕਾਲ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਬੋਕੋ ਨਾਲ ਨੇੜਤਾ ਨਾਲ ਕੰਮ ਕਰਨ ਲਈ ਕਾਹਲੇ ਹਨ। ‘ਅੰਬਰੇਲਾ ਫਾਰ ਡੈਮੋਕਰੈਟਿਕ ਚੇਂਜ’ (ਯੂਡੀਸੀ) ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡਿਊਮਾ ਬੋਕੋ ਨੂੰ ਬੋਤਸਵਾਨਾ ਦਾ ਛੇਵਾਂ ਰਾਸ਼ਟਰਪਤੀ ਐਲਾਨਿਆ ਗਿਆ ਹੈ। ਦੱਖਣੀ ਅਫਰੀਕੀ ਦੇਸ਼ ਦੀਆਂ ਚੋਣਾਂ ਵਿੱਚ ਯੂਡੀਸੀ ਨੇ ਜਿੱਤੀ ਹਾਸਲ ਕੀਤੀ ਸੀ। -ਪੀਟੀਆਈ