ਨਵੀਂ ਦਿੱਲੀ, 15 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਰਾਤਰਿਆਂ (ਨਰਾਤਿਆਂ) ਮੌਕੇ ਉਨ੍ਹਾਂ ਵੱਲੋਂ ਲਿਖਿਆ ਇਕ ‘ਗਰਬਾ’ ਸਾਂਝਾ ਕਰਦੇ ਹੋਏ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦੀ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਗਰਬਾ ਵੀਡੀਓ ਦਾ ਯੂਟਿਊਬ ਲਿੰਕ ਵੀ ਸਾਂਝਾ ਕੀਤਾ ਹੈ। ਨੌਂ ਦਿਨ ਚੱਲਣ ਵਾਲਾ ਨਰਾਤਿਆਂ ਦਾ ਤਿਓਹਾਰ ਪੂਰੇ ਦੇਸ਼ ਵਿਚ ਸ਼ਰਧਾ ਤੇ ਭਗਤੀ ਨਾਲ ਮਨਾਇਆ ਜਾਂਦਾ ਹੈ। ਇਸ ਮਗਰੋਂ ਦਸਹਿਰੇ ਦਾ ਤਿਓਹਾਰ ਆਉਂਦਾ ਹੈ। -ਪੀਟੀਆਈ