ਨਵੀਂ ਦਿੱਲੀ, 12 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਅੱਜ ਕੁੱਝ ਸਮੇਂ ਲਈ ਹੈਕ ਕਰ ਲਿਆ ਗਿਆ, ਜਿਸ ਤੋਂ ਬਾਅਦ ਟਵੀਟ ਕੀਤਾ ਗਿਆ ਕਿ ਭਾਰਤ ਨੇ ਬਿਟਕੁਆਇਨ ਨੂੰ ਅਧਿਕਾਰਤ ਤੌਰ ‘ਤੇ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਪੀਐੱਮਓ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਕੁਝ ਸਮੇਂ ਲਈ ਹੈਕ ਹੋ ਗਿਆ ਸੀ। ਇਸ ਮਾਮਲੇ ਨੂੰ ਟਵਿੱਟਰ ਕੋਲ ਰੱਖਿਆ ਗਿਆ ਤੇ ਅਕਾਊਂਟ ਨੂੰ ਤੁਰੰਤ ਸੁਰੱਖਿਅਤ ਕਰ ਲਿਆ ਗਿਆ। ਅਕਾਊਂਟ ਹੈਕ ਹੋਣ ਦੇ ਦੌਰਾਨ ਸ਼ੇਅਰ ਕੀਤੇ ਗਏ ਟਵੀਟ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਟਵੀਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਅਧਿਕਾਰਤ ਤੌਰ ’ਤੇ 500 ਬੀਟੀਸੀ ਖਰੀਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਵਾਸੀਆਂ ਵਿੱਚ ਵੰਡ ਰਿਹਾ ਹੈ ਅਤੇ ਇਸ ਸਬੰਧ ਵਿੱਚ ਇੱਕ ਲਿੰਕ ਸਾਂਝਾ ਕੀਤਾ ਗਿਆ ਸੀ। ਕਈ ਯੂਜ਼ਰਸ ਨੇ ਕਿਹਾ ਕਿ ਅਕਾਊਂਟ ਹੈਕ ਹੋ ਗਿਆ ਹੈ।