ਭੁਵਨੇਸ਼ਵਰ, 17 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭੁਵਨੇਸ਼ਵਰ ਵਿੱਚ ਗਡਕਾਨਾ ਵਿੱਚ ਪੀਐੱਮਏਵਾਈ ਸ਼ਹੀਰੀ ਸਕੀਮ ਦੇ ਲਾਭਪਾਤਰੀਆਂ ਦੇ ਘਰਾਂ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਨਾਲ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਆਵਾਸ ਯੋਜਨਾ-ਸ਼ਹਿਰੀ ਦੇ ਲਾਭਪਾਤਰੀਆਂ ਨਾਲ ਲਗਭਗ 30 ਮਿੰਟ ਬਿਤਾਏ ਅਤੇ ਗੱਲਬਾਤ ਕੀਤੀ।
ਇਸ ਮੌਕੇ ਉਥੋਂ ਦੇ ਵਸਨੀਕਾਂ ਨੇ ‘ਅੰਗ ਵਸਤਰ’ (ਕੱਪੜਾ) ਚੜ੍ਹਾ ਕੇ ਅਤੇ ਮੱਥੇ ‘ਤੇ ਚੰਦਨ ਦੀ ਲੱਕੜ ਦਾ ਲੇਪ ਲਗਾ ਕੇ ਉਨ੍ਹਾਂ ਦਾ ਰਵਾਇਤੀ ਤੌਰ ’ਤੇ ਸਵਾਗਤ ਕੀਤਾ। ਉੜੀਸਾ ਦੌਰੇ ਦੌਰਾਨ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਗਡਕਾਨਾ ਤੱਕ ਵੱਡੀ ਗਿਣਤੀ ’ਚ ਲੋਕ ਮੋਦੀ ਦਾ ਸਵਾਗਤ ਕਰਨ ਲਈ ਸੜਕਾਂ ਦੇ ਦੋਵੇਂ ਪਾਸੇ ਇਕੱਠੇ ਹੋਏ। ਇਸ ਲਾਭਤਾਪਰੀ ਦੇ ਗ੍ਰਹਿ ਪ੍ਰਵੇਸ਼ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰ ਦਾ ਉਦਘਾਟਨ ਵੀ ਕੀਤਾ। – ਪੀਟੀਆਈ