ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੀਵਾਲੀਆ ਕਾਨੂੰਨ ਤਹਿਤ ਹੋਣ ਵਾਲੀ ਕਾਰਵਾਈ ਨੂੰ ਤਿੰਨ ਮਹੀਨਿਆਂ ਲਈ ਅੱਗੇ ਪਾ ਦਿੱਤਾ ਹੈ। ਇਸ ਤੋਂ ਪਹਿਲਾਂ 25 ਮਾਰਚ ਤੋਂ ਇਸ ਨੂੰ ਛੇ ਮਹੀਨਿਆਂ ਲਈ ਅੱਗੇ ਪਾਇਆ ਗਿਆ ਸੀ, ਜਿਸ ਦੀ ਮਿਆਦ ਅੱਜ ਖ਼ਤਮ ਹੋਣੀ ਸੀ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਦੀਵਾਲੀਆ ਅਤੇ ਬੈਂਕਰਪਸੀ ਕੋਡ (ਆਈਬੀਸੀ) ਤਹਿਤ ਤਾਜ਼ਾ ਕਾਰਵਾਈ ਨੂੰ 25 ਸਤੰਬਰ 2020 ਤੋਂ ਤਿੰਨ ਮਹੀਨਿਆਂ ਲਈ ਅੱਗੇ ਪਾ ਦਿੱਤਾ ਗਿਆ ਹੈ। -ਪੀਟੀਆਈ