ਇਸਲਾਮਾਬਾਦ, 11 ਦਸੰਬਰ
ਉੱਘੇ ਪੰਜਾਬੀ ਤੇ ਉਰਦੂ ਕਵੀ, ਨਾਟਕਕਾਰ, ਖੋਜਾਰਥੀ ਅਤੇ ਅੰਗਰੇਜ਼ੀ ਤੇ ਉਰਦੂ ਦੀਆਂ 175 ਤੋਂ ਵੱਧ ਪੁਸਤਕਾਂ ਦੇ ਲੇਖਕ ਅਹਿਮਦ ਸਲੀਮ (77) ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਬਿਮਾਰ ਸਨ। ਸਾਲ 1945 ਵਿੱਚ ਮਿਆਨਾ ਗੌਂਡਲ ਦੇ ਮੰਡੀ ਬਹਾਊਦੀਨ ਇਲਾਕੇ ’ਚ ਜਨਮੇ ਅਹਿਮਦ ਸਲੀਮ ਨੈਸ਼ਨਲ ਅਵਾਮੀ ਪਾਰਟੀ ਤੇ ਪਾਕਿਸਤਾਨ ਕਮਿਊਨਿਸਟ ਪਾਰਟੀ ਦੇ ਵੀ ਮੈਂਬਰ ਸਨ। ਉਨ੍ਹਾਂ ਸ਼ੇਖ ਅਯਾਜ਼ ਦੀਆਂ ਕਵਿਤਾਵਾਂ ਦੀਆਂ ਦੋ ਪੁਸਤਕਾਂ ਅਨੁਵਾਦ ਕੀਤੀਆਂ। ਉਨ੍ਹਾਂ ਨੂੰ ਲਾਹੌਰ ਦੇ ਮਿਆਨੀ ਕਬਰਿਸਤਾਨ ’ਚ ਸਪੁਰਦ-ਏ-ਖਾਕ ਕੀਤਾ ਗਿਆ।