ਚੰਡੀਗੜ੍ਹ:
ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੇ ਆਪਣੇ ਮਕਾਨ ਦੀ 200 ਕਰੋੜ ਰੁਪਏ ਕੀਮਤ ਮੰਗ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਖ਼ਬਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਸ਼ਹਿਰ ਦਾ ਸਭ ਤੋਂ ਮਹਿੰਗਾ ਮਕਾਨ ਮੰਨਿਆ ਜਾ ਰਿਹਾ ਹੈ। 10 ਕਨਾਲ ਦਾ ਇਹ ਮਕਾਨ ਸੈਕਟਰ-5 ਵਿੱਚ ਸਥਿਤ ਹੈ। ਇਸੇ ਤਰ੍ਹਾਂ ਸੈਕਟਰ-5 ਸਥਿਤ ਇੱਕ ਹੋਰ ਵਿਅਕਤੀ ਨੇ ਆਪਣੇ ਅੱਠ ਕਨਾਲ ਦੇ ਘਰ ਲਈ 185 ਕਰੋੜ ਰੁਪਏ ਮੰਗੇ ਹਨ। ਹਾਲਾਂਕਿ ਇਹ ਕੀਮਤ ਥੋੜ੍ਹੀ ਘੱਟ-ਵੱਧ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਰੀਅਲ ਅਸਟੇਟ ਮਾਹਿਰਾਂ ਅਨੁਸਾਰ ਇਸ ਮਕਾਨ ਦੀ ਬਾਜ਼ਾਰੀ ਕੀਮਤ ਲਗਪਗ 125 ਕਰੋੜ ਰੁਪਏ ਹੈ। ਸ਼ਹਿਰ ਵਿੱਚ ਜਾਇਦਾਦਾਂ ਦੀ ਕੀਮਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਕ ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਖੇਤਰਾਂ ਵਿੱਚ ਮਕਾਨਾਂ ਦੀ ਮੰਗ ਕਾਫੀ ਵਧ ਰਹੀ ਹੈ, ਜਿਸ ਕਾਰਨ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸੂਤਰਾਂ ਅਨੁਸਾਰ ਇੱਕ ਕਾਰੋਬਾਰੀ ਨੇ ਹਾਲ ਹੀ ਵਿੱਚ ਸੈਕਟਰ-9 ਵਿੱਚ ਛੇ ਕਨਾਲ ਦੀ ਕੋਠੀ 98 ਕਰੋੜ ਰੁਪਏ ਵਿੱਚ ਖਰੀਦੀ ਹੈ।