ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਦਸੰਬਰ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਉਣ ਵਾਲੀਆਂ ਔਰਤਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਔਰਤਾਂ ਲਈ ਵੱਖਰੇ ਟੈਂਟ, ਵੱਖਰਾ ਲੰਗਰ ਤੇ ਵਾਧੂ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਵਿੱਚ ਸਿੰਘੂ ਤੇ ਟਿਕਰੀ ਸਰਹੱਦਾਂ ਕੈਲੀਫੋਰਨੀਆ ਦੀ ਸੰਸਥਾ ‘ਸਿੱਖ ਪੰਚਾਇਤ’ ਵੱਲੋਂ ਆਰਜ਼ੀ ਗੁਸਲਖਾਨੇ, ਦੇਸੀ ਗੀਜ਼ਰ ਤੇ ਹਜ਼ਾਰ ਲੀਟਰ ਵਾਲੀਆਂ ਟੈਂਕੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਿੱਖ ਪੰਚਾਇਤ ਦੇ ਕੋਆਰਡੀਨੇਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ’ਤੇ ਕਰੀਬ 40 ਲੱਖ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ।