ਪੁਣੇ: ਪੁਣੇ ਪੁਲੀਸ ਨੇ ਭੜਕਾਊ ਤਕਰੀਰ ਮਾਮਲੇ ਵਿੱਚ ਹਿੰਦੂ ਸਾਧ ਕਾਲੀਚਰਨ ਮਹਾਰਾਜ ਤੇ ਪੰਜ ਹੋਰਨਾਂ ਖਿਲਾਫ਼ ਮਹਾਰਾਸ਼ਟਰ ਵਿੱਚ ਦਰਜ ਕੇਸ ਵਿੱਚ ਮਾਮਲੇ ਵਿੱਚ ਰਾਏਪੁਰ ਪੁਲੀਸ ਤੋਂ ਸਾਧ ਦੀ ਹਿਰਾਸਤ ਹਾਸਲ ਕਰ ਲਈ ਹੈ। ਕਾਲੀਚਰਨ ਉਰਫ਼ ਅਭਿਜੀਤ ਸਾਰਗ ਨੂੰ ਰਾਏਪੁਰ ਕੋਰਟ ਵੱਲੋਂ ਦਿੱਤੇ ਟਰਾਂਜਿਟ ਰਿਮਾਂਡ ਮਗਰੋਂ ਪੁਣੇ ਲਿਆਂਦਾ ਗਿਆ ਸੀ। ਮੁਲਜ਼ਮ ਨੂੰ ਜੁਡੀਸ਼ੀਅਲ ਮੈਜਿਸਟਰੇਟ ਐੱਮ.ਏ.ਸ਼ੇਖ ਦੀ ਕੋਰਟ ਵਿੱਚ ਪੇਸ਼ ਕਰਕੇ ਪੁਲੀਸ ਨੇ ਇਕ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਪੁਣੇ ਪੁਲੀਸ ਨੇ ਕਾਲੀਚਰਨ ਮਹਾਰਾਜ, ਸੱਜੇਪੱਖੀ ਆਗੂ ਮਿਲਿੰਦ ਏਕਬੋਟੇ, ਕੈਪਟਨ ਦਿਗੇਂਦਰ ਕੁਮਾਰ (ਸੇਵਾਮੁਕਤ) ਤੇ ਹੋਰਨਾਂ ਖਿਲਾਫ਼ ਇਕ ਸਮਾਗਮ ਦੌਰਾਨ ਭੜਕਾਊ ਤਕਰੀਰਾਂ ਦੇਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ। -ਪੀਟੀਆਈ