ਪੁਣੇ, 13 ਅਕਤੂਬਰ
ਮਹਾਰਾਸ਼ਟਰ ਦੇ ਮਿਲਟਰੀ ਇੰਟੈਲੀਜੈਂਸ ਟ੍ਰੇਨਿੰਗ ਸਕੂਲ ਅਤੇ ਡਿਪੂ (ਐੱਮਆਈਐੱਨਟੀਐੱਸਡੀ) ਦੇ ਅਹਾਤੇ ਵਿਚ ਭਾਰਤੀ ਫੌਜ ਦੀ 43 ਸਾਲਾ ਅਧਿਕਾਰੀ ਦੀ ਲਾਸ਼ ਉਸ ਦੀ ਸਰਕਾਰੀ ਰਿਹਾਇਸ਼ ਵਿੱਚ ਲਟਕਦੀ ਮਿਲੀ ਹੈ। ਫੌਜ ਅਤੇ ਪੁਲੀਸ ਨੂੰ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਘਟਨਾ ਸਵੇਰੇ ਸਾਹਮਣੇ ਆਈ ਜਦੋਂ ਸਟਾਫ ਲੈਫਟੀਨੈਂਟ ਕਰਨਲ ਰੈਂਕ ਦੀ ਅਧਿਕਾਰੀ ਨੂੰ ਚਾਹ ਦੇਣ ਗਿਆ ਸੀ। ਲਾਸ਼ ਗਲੇ ‘ਚ ਦੁਪੱਟੇ ਨਾਲ ਲਟਕਦੀ ਮਿਲੀ ਸੀ। ਪੁਲੀਸ ਅਨੁਸਾਰ ਲੈਫਟੀਨੈਂਟ ਕਰਨਲ ਅਧਿਕਾਰੀ ਸੰਸਥਾ ਵਿੱਚ ਸਿਖਲਾਈ ਲਈ ਆਈ ਸੀ।