ਚੰਡੀਗੜ੍ਹ:
ਪੰਜਾਬ ਪੁਲੀਸ ਨੇ ਉੱਤਰ ਪ੍ਰਦੇਸ਼ ਪੁਲੀਸ ਨਾਲ ਤਾਲਮੇਲ ਕਰਕੇ ਲਖਨਊ ਤੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪੰਜਾਬ ’ਚ ਹੱਤਿਆਵਾਂ ਦੀਆਂ ਗੰਭੀਰ ਘਟਨਾਵਾਂ ’ਚ ਲੋੜੀਂਦੇ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ, ‘ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚੋਂ ਬਿਕਰਮਜੀਤ ਉਰਫ਼ ਵਿੱਕੀ ਮਾਰਚ 2024 ’ਚ ਤਰਨ ਤਾਰਨ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਮਾਹਲ ਦੇ ਕਤਲ ਕੇਸ ’ਚ ਮੁਲਜ਼ਮ ਹੈ, ਜਦਕਿ ਪੰਜਾਬ ਸਿੰਘ ਸਤੰਬਰ 2024 ਵਿੱਚ ਫਿਰੋਜ਼ਪੁਰ ’ਚ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ।’ ਪੰਜਾਬ ਪੁਲੀਸ ਅਨੁਸਾਰ ਦੋਵਾਂ ਮੁਲਜ਼ਮਾਂ ਦਾ ਕਈ ਅਤਿ ਗੰਭੀਰ ਅਪਰਾਧਾਂ ਦਾ ਰਿਕਾਰਡ ਹੈ। ਇਹ ਦੋਵੇਂ ਵਿਦੇਸ਼ ਬੈਠੇ ਗੈਂਗਸਟਰਾਂ ਦੀਆਂ ਹਦਾਇਤਾਂ ’ਤੇ ਵਾਰਦਾਤਾਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਪੰਜਾਬ ’ਚ ਅਪਰਾਧਿਕ ਨੈੱਟਵਰਕ ਦੇ ਖਾਤਮੇ ਲਈ ਵਚਨਬੱਧ ਹੈ। -ਏਐੱਨਆਈ