ਪੇਈਚਿੰਗ, 6 ਅਪਰੈਲ
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਵੱਖ ਵੱਖ ਮੁਲਕਾਂ ਵਿਚਾਲੇ ਫੌਜੀ ਸਹਿਯੋਗ ਖੇਤਰੀ ਸ਼ਾਂਤੀ ਦੇ ਹਿੱਤ ਵਿੱਚ ਹੋਣਾ ਚਾਹੀਦਾ ਹੈ। ਖੇਤਰ ਵਿੱਚ ਵਧਦੇ ਚੀਨੀ ਹਮਲਾਵਰ ਰੁਖ਼ ਦਰਮਿਆਨ ਹਿੰਦ ਮਹਾਸਾਗਰ ਵਿੱਚ ਫਰਾਂਸ ਅਤੇ ਭਾਰਤ ਸਮੇਤ ਕੁਆਡ ਦੇ ਹੋਰਨਾਂ ਮੈਂਬਰਾਂ ਵਿਚਾਲੇ ਜਲ ਸੈਨਾ ਮਸ਼ਕ ਵਿੱਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਚੀਨ ਨੇ ਇਹ ਗੱਲ ਕਹੀ। ਭਾਰਤ ਅਤੇ ਕੁਆਡ ਦੇ ਤਿੰਨ ਹੋਰਨਾਂ ਮੈਂਬਰਾਂ-ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਨੇ ਸੋਮਵਾਰ ਨੂੰ ਪੂਰਬੀ ਹਿੰਦ ਸਾਗਰ ਵਿੱਚ ਫਰਾਂਸ ਨਾਲ ਤਿੰਨ ਦਿਨਾ ਜਲ ਸੈਨਾ ਮਸ਼ਕ ਸ਼ੁਰੂ ਕੀਤੀ। ਫਰਾਂਸ ਅਤੇ ਕੁਆਡ ਗੱਠਜੋੜ ਮੁਲਕਾਂ ਦੀ ਜਲ ਸੈਨਾ ਮਸ਼ਕ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੰਗਲਵਾਰ ਨੂੰ ਪੇਈਚਿੰਗ ਦਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਸਹਿਯੋਗ ਖੇਤਰੀ ਸ਼ਾਂਤੀ ਦੇ ਪੱਖ ਵਿੱਚ ਚੋਣਾ ਚਾਹੀਦਾ ਹੈ। ਇਸ ਮਸ਼ਕ ਦੌਰਾਨ ਭਾਰਤੀ ਜਲ ਸੈਨਾ ਦੇ ਬੇੜੇ, ਫਰਾਂਸ ਦੇ ਜਹਾਜ਼, ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਜੰਗੀ ਬੇੜੇ ਅਤੇ ਜਹਾਜ਼ ਹਿੱਸਾ ਲੈਣਗੇ। -ਏਜੰਸੀ