ਨਵੀਂ ਦਿੱਲੀ, 18 ਜੂਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਲਈ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ‘ਸਾਡੇ ਸੈਨਿਕਾਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ? ‘ ਉਨ੍ਹਾਂ ਇੱਕ ਸਾਬਕਾ ਸੈਨਿਕ ਅਧਿਕਾਰੀ ਦਾ ਹਵਾਲਾ ਦਿੰਦਿਆਂ ਇੰਟਰਵਿਊ ਟਵੀਟ ਕੀਤਾ, “ਚੀਨ ਦੀ ਸਾਡੇ ਨਿਹੱਥੇ ਫੌਜੀਆਂ ਨੂੰ ਮਾਰਨ ਦੀ ਹਿੰਮਤ ਕਿਵੇਂ ਹੋਈ?” ਸਾਡੇ ਫੌਜੀਆਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ?” ਕਾਂਗਰਸ ਨੇਤਾ ਨੇ ਬੁੱਧਵਾਰ ਨੂੰ ਵੀ ਇਸ ਮਾਮਲੇ ’ਤੇ ਸਵਾਲ ਚੁੱਕੇ ਸਨ ਕਿ ਪ੍ਰਧਾਨ ਮੰਤਰੀ ਕਿਉਂ ਚੁੱਪ ਹਨ? ” ਉਹ ਕਿਉਂ ਲੁਪੇ ਹੋਏ ਹਨ? ਬਸ ਬਹੁਤ ਹੋ ਗਿਆ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਆਖਰ ਹੋਇਆ ਕੀ ਸੀ।