ਨਵੀਂ ਦਿੱਲੀ, 8 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਐਲਜੇਪੀ (ਰਾਮ ਵਿਲਾਸ) ਆਗੂ ਚਿਰਾਗ ਪਾਸਵਾਨ ਦੇ ਪਿਤਾ ਦੀ ਪਹਿਲੀ ਬਰਸੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਤੇ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਮਹਿੰਦਰ ਨਾਥ ਪਾਂਡੇ, ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਸੀਪੀਆਈ (ਐੱਮ) ਦੇ ਸੀਤਾਰਾਮ ਯੇਚੁਰੀ ਵੀ ਨੌਜਵਾਨ ਆਗੂ ਨੂੰ ਮਿਲੇ ਅਤੇ ਉੁਸ ਦੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਚਿਰਾਗ ਪਾਸਵਾਨ ਨੇ ਕਿਹਾ ਕਿ ਉਸ ਦੇ ਪਿਤਾ ਦੇ ਸਿਆਸਤਦਾਨਾਂ ਨਾਲ ਚੰਗੇ ਨਿੱਜੀ ਸਬੰਧ ਸਨ ਜਿਸ ਦੀ ਗਵਾਹੀ ਭਾਜਪਾ ਦੀ ਅਗਵਾਈ ਹੇਠਲੀ ਸੱਤਾਧਾਰੀ ਐੱਨਡੀਏ ਦੇ ਮੈਂਬਰਾਂ ਦੀ ਮੌਜੂਦਗੀ ਭਰਦੀ ਹੈ। -ਪੀਟੀਆਈ