ਨਵੀਂ ਦਿੱਲੀ, 6 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਹਫ਼ਤੇ ਦੇ ਯੂਰਪ ਦੌਰੇ ‘ਤੇ ਰਵਾਨਾ ਹੋ ਗਏ। ਯੂਰਪ ਵਿੱਚ ਆਪਣੇ ਠਹਿਰਾਅ ਦੌਰਾਨ ਉਹ ਵਕੀਲਾਂ, ਵਿਦਿਆਰਥੀਆਂ ਅਤੇ ਯੂਰਪੀਅਨ ਯੂਨੀਅਨ (ਈਯੂ) ਤੋਂ ਭਾਰਤੀ ਮੂਲ ਦੇ ਪਰਵਾਸੀਆਂ ਨਾਲ ਮੁਲਾਕਾਤ ਕਰਨਗੇ। ਉਹ 7 ਸਤੰਬਰ ਨੂੰ ਬਰਸੱਲਜ਼ ‘ਚ ਯੂਰਪੀ ਸੰਘ ਦੇ ਵਕੀਲਾਂ ਦੇ ਸਮੂਹ ਨੂੰ ਮਿਲਣਗੇ ਅਤੇ ਹੇਗ ‘ਚ ਵੀ ਅਜਿਹੀ ਹੀ ਬੈਠਕ ਕਰਨਗੇ। 8 ਸਤੰਬਰ ਨੂੰ ਉਹ ਪੈਰਿਸ ਦੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। 9 ਸਤੰਬਰ ਨੂੰ ਪੈਰਿਸ ਵਿੱਚ ਫਰਾਂਸੀਸੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਫਰਾਂਸ ਤੋਂ ਬਾਅਦ ਉਹ ਨਾਰਵੇ ਜਾਣਗੇ, ਜਿੱਥੇ ਉਹ 10 ਸਤੰਬਰ ਨੂੰ ਓਸਲੋ ਵਿੱਚ ਪਰਵਾਸੀਆਂ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ 11 ਸਤੰਬਰ ਤੱਕ ਦੇਸ਼ ਪਰਤਣ ਦੀ ਸੰਭਾਵਨਾ ਹੈ।