ਤਿਰੂਵਨੰਤਪੁਰਮ, 21 ਜੁਲਾਈ
ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਪਲੇਠੇ ਓਮਨ ਚਾਂਡੀ ਪਬਲਿਕ ਸਰਵੈਂਟ ਐਵਾਰਡ ਲਈ ਚੋਣ ਕੀਤੀ ਗਈ ਹੈ। ਇਹ ਐਵਾਰਡ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮਨ ਚਾਂਡੀ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਹੈ। ਓਮਨ ਚਾਂਡੀ ਫਾਊਂਡੇਸ਼ਨ ਨੇ ਤਿੰਨ ਦਿਨ ਪਹਿਲਾਂ ਚਾਂਡੀ ਦੀ ਪਹਿਲੀ ਬਰਸੀ ਮੌਕੇ ਇਸ ਪੁਰਸਕਾਰ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਮਾਹਿਰਾਂ ਦੀ ਜਿਊਰੀ ਨੇ ਇਸ ਐਵਾਰਡ ਲਈ ਰਾਹੁਲ ਗਾਂਧੀ ਦੇ ਨਾਮ ਦੀ ਚੋਣ ਕੀਤੀ ਹੈ। ਪੁਰਸਕਾਰ ਵਿਚ ਇਕ ਲੱਖ ਰੁਪਏ ਨਗ਼ਦ ਅਤੇ ਉੱਘੇ ਕਲਾਕਾਰ ਤੇ ਫ਼ਿਲਮਸਾਜ਼ ਨੀਮੋਮ ਪੁਸ਼ਪਰਾਜ ਵੱਲੋਂ ਡਿਜ਼ਾਈਨ ਕੀਤੀ ਕਲਾਕ੍ਰਿਤੀ ਸ਼ਾਮਲ ਹੋਵੇਗੀ। -ਪੀਟੀਆਈ