ਨਵੀਂ ਦਿੱਲੀ, 23 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ ਮਹਾਮਾਰੀ ਸੰਕਟ ਵਿਚਾਲੇ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਕੰਮ ਅੱਗੇ ਵਧਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਉਸ ਦੀਆਂ ਪਹਿਲ ਕਦਮੀਆਂ ਬਾਰੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਇੱਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਕੋਵਿਡ ਸੰਕਟ ਹੈ। ਜਾਂਚ ਨਹੀਂ, ਟੀਕਾ ਨਹੀਂ, ਆਕਸੀਜਨ ਨਹੀਂ, ਆਈਸੀਯੂ ਨਹੀਂ….ਪਹਿਲਕਦਮੀਆਂ!’ ਕਾਂਗਰਸ ਆਗੂ ਨੇ ਜੋ ਖ਼ਬਰ ਸਾਂਝੀ ਕੀਤੀ ਹੈ ਉਸ ਅਨੁਸਾਰ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਸਕੱਤਰੇਤ ਦੀਆਂ ਤਿੰਨ ਇਮਾਰਤਾਂ ਦੇ ਨਿਰਮਾਣ ਲਈ ਟੈਂਡਰ ਮੰਗੇ ਹਨ। -ਪੀਟੀਆਈ