ਨਵੀਂ ਦਿੱਲੀ, 28 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹੁਕਮਰਾਨ ਭਾਜਪਾ ਦੀ ਆਮਦਨ ਚੁਣਾਵੀ ਬਾਂਡਾਂ ਰਾਹੀਂ 50 ਫ਼ੀਸਦੀ ਤੱਕ ਵਧਣ ਦੀਆਂ ਰਿਪੋਰਟਾਂ ’ਤੇ ਤਿੱਖਾ ਤਨਜ਼ ਕੱਸਿਆ ਹੈ। ਰਾਹੁਲ ਨੇ ਲੋਕਾਂ ਤੋਂ ਉਨ੍ਹਾਂ ਦੀ ਆਮਦਨ ਵਧਣ ਬਾਰੇ ਸਵਾਲ ਕੀਤਾ ਹੈ। ਰਾਹੁਲ ਨੇ ਟਵਿੱਟਰ ’ਤੇ ਲਿਖਿਆ,‘‘ਭਾਜਪਾ ਦੀ ਆਮਦਨ 50 ਫ਼ੀਸਦੀ ਤੱਕ ਵਧੀ। ਅਤੇ ਤੁਹਾਡੀ (ਲੋਕਾਂ ਦੀ) ਕਿੰਨੀ ਕੁ ਵਧੀ ਹੈ?’’ ਕਾਂਗਰਸ ਆਗੂ ਨੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਦੀ ਰਿਪੋਰਟ ਵੀ ਸਾਂਝੀ ਕੀਤੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਭਗਵਾ ਪਾਰਟੀ ਦੀ ਆਮਦਨ 2019-20 ਦੌਰਾਨ ਚੁਣਾਵੀ ਬਾਂਡਾਂ ਰਾਹੀਂ ਮਿਲੇ ਮੋਟੇ ਦਾਨ ਕਾਰਨ 50 ਫ਼ੀਸਦੀ ਤੱਕ ਵੱਧ ਗਈ ਹੈ। ਕਾਂਗਰਸ ਨੇ ਚੁਣਾਵੀ ਬਾਂਡ ਦਾ ਵਿਰੋਧ ਕੀਤਾ ਹੈ। -ਪੀਟੀਆਈ