ਗਾਜ਼ੀਆਬਾਦ, 1 ਅਪਰੈਲ
ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਇੱਕ ਮਾਲ ਅੰਦਰ ਇੱਕ ਸਪਾਅ ਸੈਂਟਰ (ਮਾਲਿਸ਼ ਕੇਂਦਰ) ’ਤੇ ਛਾਪੇ ਦੌਰਾਨ ਕਥਿਤ ਤੌਰ ’ਤੇ ਸੈਕਸ ਤਸਕਰੀ ’ਚ ਸ਼ਮੂਲੀਅਤ ਦੇ ਦੋਸ਼ ਹੇਠ 5 ਪੁਰਸ਼ਾਂ ਅਤੇ 4 ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਵੱਲੋਂ ਦਿੱਤੀ ਗਈ। ਇੰਦਰਾਪੁਰਮ ਸਰਕਲ ਅਧਿਕਾਰੀ ਅਭੈ ਕੁਮਾਰ ਨੇ ਦੱਸਿਆ ਕਿ ਸਪਾਅ ਸੈਂਟਰ ਦਾ ਸੰਚਾਲਕ ਗਾਹਕਾਂ ਨੂੰ ਮਸਾਜ ਦੇ ਨਾਲ-ਨਾਲ ਸੈਕਸ ਸੇਵਾਵਾਂ ਦੀ ਪੇਸ਼ਕਸ਼ ਵੀ ਕਰਦੇ ਹਨ। ਪੁਲੀਸ ਮੁਤਾਬਕ ਸਪਾਅ ਮਾਲਕ, ਜਿਸ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਹੈ, ਛਾਪੇ ਮੌਕੇ ਉੱਥੇ ਮੌਜੂਦ ਨਹੀ ਸੀ। ਮਸਾਜ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। -ਪੀਟੀਆਈ